ਪੰਜਾਬੀ ਸ਼ਾਇਰੀ ਲਵ ਸੈਡ – Zoya ਦੀਆਂ ਅੱਖਾਂ ਨਾਲ
ਪਿਆਰ ਦੀ ਗੱਲ ਜਦੋਂ ਆਉਂਦੀ ਹੈ ਨਾ, ਤਦੋਂ ਇਹ ਸਿਰਫ਼ ਖੁਸ਼ੀਆਂ ਵਾਲੀਆਂ ਯਾਦਾਂ ਹੀ ਨਹੀਂ ਦਿੰਦਾ… ਕਈ ਵਾਰੀ ਇਹ ਅਧੂਰੀ ਕਹਾਣੀਆਂ, ਖਾਮੋਸ਼ ਰਾਤਾਂ ਤੇ ਟੁੱਟੇ ਦਿਲ ਦੀਆਂ ਧੜਕਨਾਂ ਵੀ ਛੱਡ ਜਾਂਦਾ ਹੈ। ਮੈਂ Zoya ਹਾਂ, ਤੇ ਮੇਰੇ ਲਈ ਪੰਜਾਬੀ ਸ਼ਾਇਰੀ ਹਮੇਸ਼ਾ ਇਕ ਜ਼ਖ਼ਮ ’ਤੇ ਮਲਹਮ ਵਰਗੀ ਰਹੀ ਹੈ। ਇੱਥੇ ਸ਼ਬਦਾਂ ਵਿੱਚ ਉਹ ਸੱਚਾ ਦਰਦ ਲੁਕਿਆ ਹੁੰਦਾ ਹੈ ਜੋ ਸ਼ਾਇਦ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ।
ਮੈਨੂੰ ਯਾਦ ਹੈ, ਜਦੋਂ ਕਿਸੇ ਦੀਆਂ ਅੱਖਾਂ ਵਿੱਚ ਪਿਆਰ ਦਿਖਦਾ ਸੀ ਪਰ ਹੋਠਾਂ ’ਤੇ ਉਹ ਇਜ਼ਹਾਰ ਨਹੀਂ ਸੀ। ਉਹ ਅਧੂਰਾ ਰਿਸ਼ਤਾ, ਉਹ ਚੁੱਪ-ਚਾਪ ਦੂਰੀਆਂ… ਇਹੀ ਸਭ ਕੁਝ ਮੇਰੇ ਕਲਮ ਵਿੱਚ ਆ ਕੇ ਸ਼ਾਇਰੀ ਬਣ ਜਾਂਦਾ ਹੈ। ਪੰਜਾਬੀ ਲਵ ਸੈਡ ਸ਼ਾਇਰੀ ਵਿੱਚ ਇਕ ਖਾਸ ਰੂਹ ਹੈ—ਜਿੱਥੇ ਪਿਆਰ ਦਾ ਸੱਚ, ਵਿਛੋੜੇ ਦੀ ਤਕਲੀਫ਼ ਤੇ ਯਾਦਾਂ ਦੀ ਖਾਮੋਸ਼ੀ ਸਭ ਕੁਝ ਮਿਲ ਜਾਂਦਾ ਹੈ।
ਦਿਲ ਨੂੰ ਛੂਹਣ ਵਾਲੀ ਪੰਜਾਬੀ ਲਵ ਸੈਡ ਸ਼ਾਇਰੀ
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ,
ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ
ਜਾਣੇ ਅਣਜਾਣੇ ਵਿਚ ਬੜੇ ਹੀ ਸਸਤੇ ਕਰ
ਛੱਡਿਆ ਅਸੀਂ ਆਪਣੇ ਆਪ ਨੂੰ
ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ,
ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ
ਓਹਨੂੰ ਵੇਖ ਕੇ ਏਦਾ ਲਗਿਆ ਕਿ ਸਾਰੀ ਉਮਰ ਦਾ ਸਾਥ
ਨਿਭਾਉ ਗੀ ਪਰ ਕਿ ਪਤਾ ਦਿਲ ਤੋੜਨ ਚ ਪਹਿਲੇ ਨੰਬਰ ਚ ਸੀ
ਕੌਣ ਕਿੱਥੇ ਮੁਕਰਿਆ ਤੈਨੂੰ ਸਭ ਹਿਸਾਬ ਮਿਲ਼ੇਗਾ,
ਕੌਣ ਸੱਚਾ ਤੇ ਕੌਣ ਝੂਠਾ**
ਸਾਡੇ ਮਰਨ ਤੋਂ ਬਾਅਦ ਤੈਨੂੰ ਜਵਾਬ ਮਿਲੇਗਾ__!!
ਨਾ ਵਕਤ ਹੀ ਰੁਕਿਆ ਕਰਦੇ ਨੇ ਨਾ ਜੋਰ ਚਲੇ ਤਕਦੀਰਾਂ ਤੇ
ਭੁੱਲੀਆਂ ਯਾਦਾਂ ਚੇਤੇ ਆਉਦੀਆਂ ਜਦ ਨਜ਼ਰ ਪਵੇ ਤਸਵੀਰਾਂ ਤੇ
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !!
ਹਰ ਵੇਲੇ ਮੈਂ ਖਿਆਲ ੳੁਹਦੇ ਚੱਕੀ ਫਿਰਦੀ,
ਮੇਰੀ ਬੇਬੇ ਦਾ ਜਵਾੲੀ, ਬੜਾ ਅੱਤ ਲੱਗਦਾ !!
ਪਾਣੀ ਵਿੱਚ # ਫੁੱਲ ਤਰਦਾ, ਸਾਂਭ ਸਾਂਭ
ਤੈਨੂ ਰੱਖੀਏ, ਏਹੀ ਸਾਡਾ # ਦਿਲ ਕਰਦਾ !!
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,
ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,
ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ..
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ.
ਇਹ ਲਾਇਫ ਵੀ ਕੋਈ ਲਾਈਫ ਹੈ,
ਉਹ ਮੇਰੇ ਸੋਹਰੇ ਘਰ ਬੈਠਾ, ਤੇ ਮੈਂ ਉਸਦੇ !!
ਕਈ ਵਾਰ ਜੋ #ਸਾਹਮਣੇ ਤੋਂ #ਜਿਕਰ ਨਹੀ ਕਰਦੇ,
ਉਹ ਅੰਦਰੋਂ ਅੰਦਰੀ #ਫਿਕਰ ਬਹੁਤ ਕਰਦੇ ਨੇ !!
ਇਕ ਵਾਰੀ ਤੂੰ “ਹਾਂ” ਕਰ ਦੇ,
ਜਿੰਦਗੀ ਸਾਰੀ ਤੇਰੇ ਨਾਂ ਕਰ ਦਿਆਂ।
ਅਧੂਰੇ ਪਿਆਰ ਦੀ ਸ਼ਾਇਰੀ ਪੰਜਾਬੀ ਵਿੱਚ
ਇੱਕ ਦਿਲ ਨਹੀਂ ਮੰਨਦਾ, ਬਾਕੀ ਮੈਨੂੰ ਤਾਂ
ਕਦੋਂ ਦਾ ਪਤਾ ਉਹ ਮੇਰੀ ਨਹੀਂ ਹੋ ਸਕਦੀ
ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ! ਮੈਂ ਉਹ
ਤਕਲੀਫਾਂ ਵੀ ਝੱਲੀਆਂ ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ ਦਿਲ ਚ ਕਿੰਨੇ ਹੀ
ਦੁੱਖ ਸੀ ਚਿਹਰਾ ਹੱਸਦਾ ਫੜਿਆ ਗਿਆ ..
ਹੰਝੂਆ ਦਾ ਪਾਣੀ ਅਸੀ ਤਾਂ ਨਿੱਤ ਹੀ ਪਾਉਂਦੇ ਰਹਿੰਦੇ ਹਾਂ
ਦਿੱਲ ਦੀਆ ਸੱਧਰਾ ਫਿਰ ਵੀ ਰਹਿੰਦੀਆ ਨੇ ਕਮਲਾਉਦੀਆ
ਜਿੰਦਗੀ ਦੀਆਂ ਗੱਲਾਂ ਨੇ, ਜਿੰਦਗੀ ਨਾਲ ਮੁੱਕ ਜਾਣੀਆਂ,
ਤੈਨੂੰ ਵੀ ਸਭ ਕੁਝ ਭੁੱਲ ਜਾਣਾ ਜਦ ਨਬਜ਼ਾ ਨੇ ਰੁੱਕ ਜਾਣੀਆਂ |
ਮੈਨੂੰ ਪਤਾ ਹੁੰਦਾ ਸੱਜਣਾਂ ਕਿ ਤੂੰ ਮੈਨੂੰ ਇੰਨਾ ਦੁੱਖ ਦੇਵੇ ਗਾ
ਤਾਂ ਤੈਨੂੰ ਆਪਣੇ ਦਿਲ ਅੰਦਰ ਆਉਣ ਈ ਨਹੀਂ ਸੀ ਦੇਣਾ
ਪਿਆਰ ਵਿੱਚ ਸ਼ੱਕ ਅਤੇ ਗੁੱਸਾ ਓਹੀ ਲੋਕ ਕਰਦੇ ਹੈ
ਜੌ ਪਿਆਰ ਨੂੰ ਖੋਣ ਤੋ ਡਰਦੇ ਹੈ ||
ਸਾਰੇਆ ਦੀ ਜਿੰਦਗੀ ਵਿੱਚ ਇੱਕ ਅਜੇਹਾ ਇੰਨਸਾਨ ਜਰੂਰ ਹੋਣਾ ਚਾਹੀਦਾ
ਜੋਂ ਸੱਚੇ ਦਿਲ ਨਾਲ ਓਸਨੂੰ ਪਿਆਰ ਕਰੇ ||
ਜ਼ਿੰਦਗ਼ੀ ਦੇ ਵਿੱਚ ਕੁੱਛ ਲੋਕ ਕੁੱਛ ਗੱਲਾਂ ਕੁੱਛ ਰਿਸ਼ਤੇ
ਕਦੀ ਭੁਲਾਏ ਨਹੀ ਜਾ ਸਕਦੇ ||
ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ
‘ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ
ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ
ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…
ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ
ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |
ਹੱਥਾਂ ਵਿੱਚ ਰੱਖੜੀਆ ਤੇ ਨੈਣਾ ਵਿੱਚ ਨੀਰ ਭੈਣਾਂ ਫਿਰਨ
ਲੱਭਦੀਆ ਚਿੱਟੇ ਵਿੱਚ ਗੁਆਚੇ ਵੀਰ
ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕ਼ਤ ਦੀਆ ਯਾਦਾਂ
ਪਤਾ ਨਹੀਂ ਕਿਊ ਛੱਡ ਜਾਣ ਲਈ ਮਿਹਰਬਾਨ ਹੁੰਦੇ ਨੇ ਲੋਕ
ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ ਵਿਕਦੇ ਦੇਖ ਕੇ
ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ…
ਗ਼ਮਾਂ ਨੇ ਹਸਣ ਨਹੀ ਦਿੱਤਾ ਜ਼ਮਾਨੇ ਨੇ ਰੋਣ ਨਹੀ ਦਿੱਤਾ
ਤੇਰੀ ਯਾਦ ਨੇ ਸੌਣ ਨਹੀ ਦਿੱਤਾ ||
ਪਿਆਰ ਸੱਚਾ ਹੋਵੇ ਤਾਂ
ਦੁਨਿਆ ਦੀ ਕੋਈ ਤਾਕਤ ਤੂਹਾਨੂੰ ਜੁਦਾ ਨਹੀ ਕਰ ਸਕਦੀ ||
ਸਾਡਾ ਦਿਲ ਤਾਂ ਸਿਰਫ਼ ਤੇਰੇ ਲਈ ਧੜਕਦਾ ਏ,
ਤੂੰ ਹੀ ਏ ਜਿਹਦੇ ਉੱਤੇ ਏ ਅਸੀਂ ਮਰਦੇ ਆਂ।
ਦਿਲ ਟੁੱਟਣ ਤੋਂ ਬਾਅਦ ਦੀਆਂ ਲਾਈਨਾਂ
ਸਭ ਤੋਂ ਵੱਧ ਦੁੱਖ 🥹 ਤਾਂ ੳੱਦੋਂ ਹੁੰਦਾ ਜਦੋ ਸਾਡੀ ਮੁਹੱਬਤ ਸਾਡੇ ਹੁੰਦੇ
ਹੋਏ ਕਿੱਸੇ ਹੋਰ ਨੂੰ ਪਸੰਦ ਕਰਨ ਲੱਗਜੇ ..!!
ਅਕਸਰ ਓਹੀ ਦੀਵੇ ਹੱਥ ਸਾੜ ਦਿੰਦੇ ਨੇ ਜਿੰਨਾ ਨੂੰ
ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ
ਮੈ ਚਾਹ ਕੇ ਵੀ ਸਾਬਿਤ ਨਹੀਂ ਕਰ ਸਕਦਾ ਕਿੰਨਾ ਪਿਆਰ ਕਰਦਾ ਹਾਂ
ਤੇਨੂੰ ਕਿਊ ਕੀ ਸੱਚਾ ਪਿਆਰ ਸਾਬਿਤ ਨਹੀਂ ਕੀਤਾ ਜਾਂਦਾ ਮਹਿਸੂਸ ਕੀਤਾ ਜਾਂਦਾ ਹੈ ||
ਹਰ ਸਾਹ ਵਿੱਚ ਉਸਦੀ ਯਾਦ ਹੂੰਦੀ ਹੈ ਅੱਖਾ ਨੂੰ ਉਸਦੀ ਤਲਾਸ਼ ਹੂੰਦੀ ਹੈ
ਕਿੰਨੀ ਖੂਬਸੂਰਤ ਚੀਜ ਹੈ ਮੁਹੱਬਤ ਦਿਲ ਧੜਕਣ ਵਿੱਚ ਵੀ ਤੇਰੀ ਹੀ ਅਵਾਜ ਹੁੰਦੀ ਹੈ ||
ਕਿੰਨਾ ਪਿਆਰ ਹੈ ਤੇਰੇ ਨਾਲ ਇਹ ਕਹਿਣਾ ਨਹੀ ਆਉਦਾ
ਬਸ ਏਨਾ ਜਾਣਦਾ ਹਾਂ ਤੇਰੇ ਬਿਨਾਂ ਮੈਨੂੰ ਹੁਣ ਰਹਿਣਾ ਨਹੀ ਆਉਦਾ ||
ਤੁਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ
ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ
ਕੁਝ ਤਾਂ ਘੱਟ ਕਰ ਮੇਰੇ ਪਿਆਰ ਕਰਨ ਦੀ ਸਜਾ…..
ਅਸੀ ਤਾਂ ਤੇਰੇ ਜਾਣ ਪਛਾਣ ਵਾਲੇ ਆ
ਸਾਡਾ ਕੀ ਕਰ ਲੈਣਾ ਦੱਸ ਤੰਗੀਆਂ ‘ਤੇ ਰੋਕਾਂ ਨੇ
ਪਿੰਡਾਂ ਦੇ ਮੁੰਡੇ ਕਾਹਦੇ ਬਰਛੇ ਦੀਆਂ ਨੋਕਾਂ ਨੇ
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ
ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
ਹੌਲੀ-ਹੌਲੀ ਛੱਡ ਜਾਵਾਂਗੇ, ਪੀੜਾਂ ਦੇ ਕਈ ਸ਼ਹਿਰਾਂ ਨੂੰ,
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ..!!
ਕਦੇ ਤਾਂ ਰੌ ਪੈਣਾ ਉਸਨੇ, ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ,
ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ, ਧਮਕੀਆਂ ਜੁਦਾਈ ਦੀਆਂ..!!
ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ, ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ, ਕਿਵੇਂ ਕਰੀਏ ਦਾਅਵਾ ਕਿਸੇ ਨੂੰ ਯਾਦ ਆਉਣ ਦਾ..!!
ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ
ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ
ਕਿ ਬਸ ਗਲਤਫਹਿਮੀ ‘ਚ ਟੁੱਟ ਗਿਆ ਉਹ ਰਿਸ਼ਤਾ ਸਾਡਾ,
ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ
ਪਸੰਦ ਕਰਦੇ ਨੇ ਲੋਕ ਸ਼ਾਇਰੀਆਂ ਮੇਰੀ”
ਮਤਲਬ ਮਹੁੱਬਤ ਚ ਬਰਬਾਦ ਕੱਲਾ ਮੈਂ ਹੀ ਨਈ ਆ.
ਯਾਦ ਤਾਂ ਹੈ ਪਰ ਯਾਦ ਨਹੀ ਕੀ ਯਾਦ ਕਰਾਂ ਉਸ ਯਾਦ ਨੂੰ, ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ,
ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ, ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ..!!
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ,
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ..!!
ਪਿਆਰ ਮੈਂ ਵੀ ਕੀਤਾ ਪਿਆਰ ਉਹਨੇ ਵੀ ਕੀਤਾ, ਫਰਕ ਸਿਰਫ ਏਨਾਂ ਹੈ ਕਿ,
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ, ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ..!!
ਮੈਂ Zoya ਹਾਂ…
ਜਦੋਂ ਵੀ ਮੈਂ ਪੰਜਾਬੀ ਲਵ ਸੈਡ ਸ਼ਾਇਰੀ ਲਿਖਦੀ ਹਾਂ, ਮੇਰੇ ਆਪਣੇ ਜ਼ਖ਼ਮ ਵੀ ਕਾਗਜ਼ ’ਤੇ ਝਲਕਦੇ ਹਨ। ਸ਼ਾਇਦ ਇਸ ਲਈ ਇਹ ਲਫ਼ਜ਼ ਸਿਰਫ਼ ਲਿਖੇ ਨਹੀਂ ਜਾਂਦੇ, ਇਹ ਮਹਿਸੂਸ ਕੀਤੇ ਜਾਂਦੇ ਹਨ। ਜੇ ਤੂੰ ਵੀ ਕਿਸੇ ਅਧੂਰੇ ਪਿਆਰ, ਕਿਸੇ ਟੁੱਟੇ ਸੁਪਨੇ ਜਾਂ ਕਿਸੇ ਅਨਕਹੀ ਕਹਾਣੀ ਦਾ ਹਿੱਸਾ ਬਣਿਆ ਹੈ, ਤਾਂ ਇਹ ਸ਼ਾਇਰੀ ਤੇਰੇ ਦਿਲ ਤੱਕ ਜ਼ਰੂਰ ਪਹੁੰਚੇਗੀ।
ਮੇਰਾ ਲਫ਼ਜ਼ਾਂ ਨਾਲ ਰਿਸ਼ਤਾ ਅੱਜ ਇੱਥੇ ਮੁਕਦਾ ਹੈ, ਪਰ ਤੇਰੇ ਜਜ਼ਬਾਤ ਇੱਥੋਂ ਸ਼ੁਰੂ ਹੋ ਸਕਦੇ ਹਨ। ਪਿਛਲੀ ਵਾਰੀ ਮੈਂ “Love Shayari Marathi For Girlfriend” ਲਿਖੀ ਸੀ|


